ਔਲਾ ਰਸ: ਔਲਾ ਸਾਡੀ ਸੂਚੀ ਵਿਚ ਸਭਤੋਂ ਉੱਤੇ ਹੈ ਅਤੇ ਇਸਨੂੰ ਅਮਰਤਾ ਦਾ ਰਸ ਮੰਨਿਆ ਜਾਂਦਾ ਹੈ, ਜੋ ਤੁਹਾਨੂੰ ਜਵਾਨ ਅਤੇ ਤੰਦਰੁਸਤ ਰੱਖਦਾ ਹੈ। ਦਿਨ ਵਿਚ ਦੋ ਵਾਰ ਔਲਾ ਰਸ ਪੀਣਾ ਚਮਤਕਾਰ ਲਿਆ ਸਕਦਾ ਹੈ, ਇਹ ਸਰੀਰਕ ਕੰਮਕਾਜਾਂ ਨੂੰ ਦਰੁਸਤ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਔਲਾ ਰਸ ਦੇ ਤਕਰੀਬਨ 29 ਮੰਨੇ ਹੋਏ ਫਾਇਦੇ ਹਨ, ਜਿਨ੍ਹਾਂ ਵਿਚ ਮਧੁਮੇਹ ਨੂੰ ਕਾਬੂ ਰੱਖਣਾ, ਅਨੀਂਦਰਾ ਦਾ ਇਲਾਜ, ਮੋਟਾਪੇ ਨੂੰ ਘਟਾਣਾ, ਬੁਢਾਪੇ ਨੂੰ ਰੋਕਨਾ, ਰੂਸੀ ਦਾ ਇਲਾਜ ਅਤੇ ਕੈਂਸਰ ਦੀ ਰੋਕਥਾਮ ਸ਼ਾਮਿਲ ਹਨ। ਸਾਡਾ ਮਸ਼ਵਰਾ ਹੈ ਕਿ ਹਰ ਕਿਸੇ ਨੂੰ ਔਲਾ ਰਸ ਤਾਜ਼ਾ ਹੀ ਲੈਣਾ ਚਾਹੀਦਾ ਹੈ, ਮਗਰ ਜੇਕਰ ਤੁਸੀ ਇਸਨੂੰ ਬਣਾ ਨਹੀਂ ਸਕਦੇ ਤਾਂ ਇਹ ਕਿਸੇ ਵੀ ਮੇਡੀਕਲ ਸਟੋਰ ਤੇ ਸੌਖਾਂ ਹੀ ਮਿਲ ਸਕਦਾ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਅੱਖਾਂ ਦੀ ਘਟ ਰਹੀ ਰੋਸ਼ਨੀ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਜਰੂਰੀ ਗੱਲਾਂ ਦਾ ਧਿਆਨ ਕਰੋ। ਕੁਝ ਦੇਸੀ ਨੁਸਖੇ ਅਪਣਾ ਕੇ ਤੁਹਾਡੀ ਨਜ਼ਰ ਠੀਕ ਹੋ ਸਕਦੀ ਹੈ। ਨਜ਼ਰ ਕਮਜੋਰ ਹੋਣ ਦਾ ਕਾਰਨ ਸਰੀਰ ‘ਚ ਕਈ ਵਿਟਾਮਿਨਾਂ ਦੀ ਘਾਟ ਹੋ ਸਕਦਾ ਹੈ, ਤੇ ਇਹਨਾਂ ਜਰੂਰੀ ਵਿਟਾਮਿਨ ਦੀ ਕਮੀ ਦੂਰ ਕਰਨ ਲਈ ਵਰਤੋ ਹੇਠ ਲਿਖੇ ਨੁਸਖੇ।
ਅੱਖਾਂ ਲਈ ਸਭ ਤੋਂ ਅਸਾਨ ਨੁਸਖਾ ਹੈ,ਬਾਦਾਮ ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਲੈ ਕੇ ਪੀਸ ਲਓ, ਇਸ ਤਰਾਂ ਤਿਆਰ ਕੀਤੇ ਪਾਉਡਰ ਦਾ 10 ਗ੍ਰਾਮ ਹਿੱਸਾ 250 ਮਿਲੀ ਦੁੱਧ ਨਾਲ ਹਰ ਰੋਜ ਰਾਤ ਨੂੰ ਸੌਂਣ ਵੇਲੇ ਲਓ, 40 ਦਿਨ ਲਗਾਤਾਰ ਇਸ ਦੀ ਵਰਤੋ ਕਰਨ ‘ਤੇ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ।
ਧਿਆਨ ਰੱਖੋ ਕਿ ਇਸ ਨੂੰ ਲੈਣ ਤੋਂ 2 ਘੰਟੇ ਬਾਅਦ ਤੱਕ ਪਾਣੀ ਨਾਂ ਪੀਓ। ਤੁਹਾਡੀਆਂ ਅੱਖਾਂ ਲਈ ਆਂਵਲਾ ਕਾਫੀ ਲਾਭਦਾਇਕ ਹੈ, ਇਸ ‘ਚ ਵਿਟਾਮੀਨ C ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਅੱਖਾਂ ਲਈ ਜਰੂਰੀ ਹੈ। ਆਂਵਲੇ ਨੂੰ ਪਾਊਡਰ, ਕੈਪਸੂਲ, ਜੈਮ ਜਾਂ ਜੂਸ ਦੇ ਰੂਪ ‘ਚ ਲਿਆ ਜਾ ਸਕਦਾ ਹੈ। ਰੋਜ਼ ਸਵੇਰੇ ਸ਼ਹਿਦ ਦੇ ਨਾਲ ਤਾਜ਼ਾ ਆਂਵਲੇ ਦਾ ਰਸ ਪੀਣ ਨਾਲ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਪਾਣੀ ਨਾਲ ਇਕ ਚਮਚ ਆਂਵਲਾ ਪਾਊਡਰ ਖਾਣ ਨਾਲ ਫਾਇਦਾ ਮਿਲਦਾ ਹੈ।
ਗਾਜਰ ਤੁਹਾਡੀ ਨਜ਼ਰ ਲਈ ਕਾਫੀ ਫਾਇਦੇਮੰਦ ਹੈ, ਗਾਜਰ ‘ਚ ਫਾਸਫੋਰਸ, ਵਿਟਾਮਿਨ A, ਵਿਟਾਮਿਨ C ਅਤੇ ਆਇਰਨ ਕਾਫੀ ਮਾਤਰਾ ਚ ਹੁੰਦੀ ਹੈ, ਇਸ ਲਈ ਕੱਚੀ ਗਾਜਰ ਦਾ ਸਲਾਦ ਜਾਂ ਗਾਜਰ ਜੂਸ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਸਹਾਈ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸਭ ਤੋਂ ਆਸਾਨ ਤਰੀਕਾ ਹੈ ਰੋਜ਼ ਸਵੇਰੇ ਹਰੀ ਘਾਹ ‘ਤੇ ਨੰਗੇ ਪੈਰੀ ਤੁਰਨਾ।
ਮੈਂ ਆਪਣੇ ਮਾਂ-ਬਾਪ ਦੇ ਵਿਆਹ ਤੋਂ 7 ਸਾਲ ਬਾਅਦ ਪੈਦਾ ਹੋਇਆ। ਬਹੁਤ ਸੁੱਖਾਂ, ਅਰਦਾਸਾਂ ਕੀਤੀਆਂ, ਰੱਬ ਕੋਲੋਂ ਮੈਨੂੰ ਮੰਗਿਆ। ਜਦ ਮੈਂ ਪੈਦਾ ਹੋਇਆ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਸਭ ਦਾ ਲਾਡਲਾ ਹੋਣ ਕਰਕੇ ਮੈਨੂੰ ਬਹੁਤ ਪਿਆਰ ਮਿਲਿਆ। ਪਾਪਾ ਕੁੱਟਦੇ-ਮਾਰਦੇ ਜਦ ਵੀ ਗ਼ਲਤੀ ਕਰਦਾ, ਪਰ ਮਾਂ ਬਚਾਉਂਦੀ। ਜਦ ਵੀ ਕਲਾਸ ਵਿਚੋਂ ਵਧੀਆ ਨੰਬਰਾਂ ਨਾਲ ਪਾਸ ਹੋਣਾ ਤਾਂ ਪਾਪਾ ਨੇ ਕੋਈ ਇਨਾਮ ਦੇਣਾ ਤੇ ਮਾਂ ਨੇ ਉਸ ਨਾਲੋਂ ਅਨਮੋਲ ਆਪਣਾ ਪਿਆਰ ਦੇਣਾ। ਦਿਨ ਲੰਘਦੇ ਗਏ। ਮੈਂ ਪੜ੍ਹ ਕੇ ਅਧਿਆਪਕ ਲੱਗ ਗਿਆ। ਜਦ ਨੌਕਰੀ ਮਿਲੀ ਤਾਂ ਸਾਰੀ ਪਹਿਲੀ ਤਨਖਾਹ ਮੈਂ ਆਪਣੀ ਮਾਂ ਨੂੰ ਲਿਆ ਕੇ ਦਿੱਤੀ ਤਾਂ ਮੇਰੀ ਮਾਂ ਬਹੁਤ ਖੁਸ਼ ਹੋਈ। ਮੇਰੀ ਮਾਂ ਨੇ ਤਦ ਮੈਨੂੰ ਪਿਆਰ ਦਿੱਤਾ ਅਤੇ ਤਨਖਾਹ ਵਿਚੋਂ ਕੁਝ ਪੈਸੇ ਦਿੱਤੇ ਕਿ ਮੁਹੱਲੇ ਵਿਚ ਪਰਸ਼ਾਦ ਵੰਡ ਦੇ। ਕੁਝ ਪੈਸੇ ਮੈਨੂੰ ਦਿੱਤੇ ਕਿ ਨਵਾਂ ਮੋਬਾਈਲ ਲੈ ਲਵੀਂ। ਮੈਂ ਮਾਂ ਦੀ ਖੁਸ਼ੀ ਦੇਖ ਕੇ ਬਹੁਤ ਖੁਸ਼ ਹੋਇਆ।ਫਿਰ ਮਾਂ ਨੇ ਕਿਹਾ ਕਿ ਪੁੱਤ ਤੂੰ ਹੁਣ ਵਿਆਹ ਕਰਵਾ ਲੈ। ਮੈਂ ਕਿਹਾ ਠੀਕ। ਕੁੜੀ ਦੇਖੀ ਅਧਿਆਪਕ ਲੱਗੀ ਸੀ। ਮੈਂ ਹਾਂ ਕਰ ਦਿੱਤੀ। ਮਾਂ ਨੇ ਸਾਰੇ ਚਾਅ ਪੂਰੇ ਕੀਤੇ ਅਤੇ ਘਰ ਵਿਚ ਖੁਸ਼ੀਆਂ ਆ ਗਈਆਂ। ਅਸੀਂ ਸਾਰੇ ਬਹੁਤ ਖੁਸ਼ ਸੀ ਕਿ ਮਾਂ-ਬਾਪ ਦੀ ਹੁਣ ਸੇਵਾ ਹੋਇਆ ਕਰੇਗੀ। ਪਰ ਮੇਰੀ ਪਤਨੀ ਤਾਂ ਮਾਂ ਦੇ ਕੋਲ ਬੈਠਦੀ ਵੀ ਨਹੀਂ ਸੀ ਕਿਉਂਕਿ ਪਤਨੀ ਮੇਰੀ ਮਾਡਰਨ ਖਿਆਲਾਂ ਦੀ ਸੀ। ਉਸ ਨੂੰ ਮੇਰੀ ਮਾਂ ਦੇ ਬਿਸਤਰੇ ਅਤੇ ਕੱਪੜਿਆਂ ਵਿਚੋਂ ਬੂ ਆਉਂਦੀ ਸੀ। ਪਤਨੀ ਦਾ ਅਕਸਰ ਮੇਰੇ ਨਾਲ ਮਾਂ ਕਰਕੇ ਕਲੇਸ਼ ਰਹਿੰਦਾ ਸੀ। ਮਾਂ ਨੂੰ ਇਸ ਗੱਲ ਦਾ ਪਤਾ ਸੀ। ਇਕ ਦਿਨ ਮਾਂ ਨੂੰ ਸਾਹ ਦੀ ਸ਼ਿਕਾਇਤ ਹੋ ਗਈ। ਮੈਂ ਵੱਡੇ ਹਸਪਤਾਲ ਚੈੱਕ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਹਾਰਟ ਫੇਲ੍ਹ ਹੋ ਰਿਹਾ ਹੈ। ਇਨ੍ਹਾਂ ਨੂੰ ਸਮੇਂ ਸਿਰ ਦਵਾਈ ਦਿਓ ਅਤੇ ਕੋਈ ਵੀ ਫਿਕਰ ਵਾਲੀ ਗੱਲ ਇਨ੍ਹਾਂ ਸਾਹਮਣੇ ਨਾ ਕਰਨਾ। ਮੈਂ ਦਵਾਈ ਲਈ ਅਤੇ ਘਰ ਆ ਗਏ। ਪਰ ਮੇਰੀ ਪਤਨੀ ਦਾ ਵਿਹਾਰ ਉਹੀ ਰਿਹਾ।
ਬਾਰਸ਼ ਦਾ ਮੌਸਮ ਆ ਗਿਆ ਹੈ ਸਾਡੇ ਦੇਸ਼ 'ਚ ਕਈ ਹਿੱਸੇ ਮੀਂਹ ਨਾਲ ਤਰਬਤਰ ਹਨ। ਬਾਰਸ਼ ਦੇ ਮੌਸਮ 'ਚ ਇੰਨਫੈਕਸ਼ਨ ਰੋਗਾਂ ਦੇ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਅਜਿਹੇ 'ਚ ਸਿਹਤਮੰਦ ਗੁਣਾਂ ਨਾਲ ਭਰਪੂਰ ਮੌਸਮੀ ਫੱਲਾਂ ਨਾਲ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ ਅਤੇ ਇਸ ਮੌਸਮ ਦਾ ਭਰਪੂਰ ਆਨੰਦ ਲੈ ਸਕਦੇ ਹਾਂ। ਆਓ ਜਾਣਦੇ ਹਾਂ ਬਾਰਸ਼ 'ਚ ਆਉਣ ਵਾਲੇ ਫੱਲਾਂ ਦੇ ਕੁਝ ਫਾਇਦਿਆਂ ਬਾਰੇ ਆੜੂ- ਮੰਨਿਆ ਜਾਂਦਾ ਹੈ ਕਿ ਆੜੂ 'ਚ ਸਰੀਰ 'ਚ ਰੋਗ ਨੂੰ ਖਤਮ ਕਰਨ ਦੀ ਸਮਰਥਾ ਹੈ। ਇਸ ਫੱਲ ਦਾ ਰਸ ਕਈ ਤਰ੍ਹਾਂ ਦੇ ਸੁਖਮ ਜੀਵਾਂ ਦੀ ਇੰਨਫੈਕਸ਼ਨ ਤੋਂ ਬਚਾਅ ਕਰਦਾ ਹੈ। ਆੜੂ ਦੇ ਸਵੇਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
► ਪੂਰੀ ਤਰ੍ਹਾਂ ਗੈਰ ਪ੍ਰੋਸੈੱਸਡ ਖੁਰਾਕੀ ਪਦਾਰਥਾਂ ਦਾ ਸੇਵਨ ਕਰੋ। ਇਸ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਹਨ ਪਰ ਮੀਟ, ਮੱਛੀ, ਪੋਲਟਰੀ ਉਤਪਾਦ ਅਤੇ ਅੰਡੇ ਵੀ ਸ਼ਾਮਲ ਹੈ ਜੋ ਪ੍ਰੋਸੈੱਸਡ ਹੋਣ। ਦੂਸਰੇ ਸ਼ਬਦਾਂ 'ਚ ਜਦੋਂ ਬਾਜ਼ਾਰ ਤੋਂ ਖਾਣ ਦੀਆਂ ਚੀਜ਼ਾਂ ਖਰੀਦੋ ਤਾਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰੋ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪਕਾਇਆ ਜਾਂ ਤਿਆਰ ਨਾ ਕੀਤਾ ਗਿਆ ਹੋਵੇ। ਸਫੈਦ ਚਾਵਲ ਦੀ ਬਜਾਏ ਭੂਰੇ ਚਾਵਲ ਅਤੇ ਰਿਫਾਈਂਡ ਦਾਣੇਦਾਰ ਖੁਰਾਕੀ ਪਦਾਰਥਾਂ ਦੀ ਬਜਾਏ ਸਾਬਤ ਅਨਾਜ ਨੂੰ ਪਹਿਲ ਦਿਓ। ਸੇਬ ਦਾ ਜੂਸ ਪੀਣ ਨਾਲੋਂ ਬਿਹਤਰ ਹੈ ਦੋ ਸੇਬ ਖਾਣੇ।
ਜੀਵਨ ਕੀ ਹੈ?ਮਨੁੱਖ ਦਾ ਜੀਵਨ ਇਕ ਤਰ੍ਹਾਂ ਦੀ ਖੇਡ ਹੈ ਅਤੇ ਉਹ ਇਸ ਖੇਡ ਦਾ ਮੁੱਖ ਖਿਡਾਰੀ।ਇਹ ਖੇਡ ਮਨੁੱਖ ਨੂੰ ਹਰ ਪਲ ਖੇਡਣੀ ਪੈਂਦੀ ਹੈ।ਇਸ ਖੇਡ ਦਾ ਨਾਂ ਹੈ—ਵਿਚਾਰਾਂ ਦੀ ਖੇਡ।ਇਸ ਖੇਡ ਵਿਚ ਮਨੁੱਖ ਨੂੰ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਪੈਂਦਾ ਹੈ।ਮਨੁੱਖ ਆਪਣੇ ਦੁਸ਼ਮਣਾਂ ਤੋਂ ਉਸ ਵੇਲੇ ਤਕ ਨਹੀਂ ਬਚ ਸਕਦਾ ਜਦੋਂ ਤਕ ਉਸ ਦੇ ਦੋਸਤ ਉਸ ਦੇ ਨਾਲ ਨਹੀਂ।ਮਨੁੱਖ ਦਾ ਸਭ ਤੋਂ ਵੱਡਾ ਦੋਸਤ 'ਵਿਚਾਰ' ਹੈ ਅਤੇ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਵਿਚਾਰ ਹੀ ਹੈ।ਮਨੁੱਖ ਦੇ ਦੋਸਤਾਂ ਨੂੰ ਹਾਂਪੱਖੀ ਵਿਚਾਰ ਕਹਿੰਦੇ ਹਨ ਅਤੇ ਉਸ ਦੇ ਦੁਸ਼ਮਣਾਂ ਨੂੰ ਨਾਂਹਪੱਖੀ ਵਿਚਾਰ ਕਿਹਾ ਜਾਂਦਾ ਹੈ।ਮਨੁੱਖ ਦਿਨ ਵਿਚ 60 ਹਜ਼ਾਰ ਤੋਂ 90 ਹਜ਼ਾਰ ਵਿਚਾਰਾਂ ਦੇ ਨਾਲ ਰਹਿੰਦਾ ਹੈ ਭਾਵ ਹਰ ਪਲ ਮਨੁੱਖ ਇਕ ਨਵੇਂ ਦੋਸਤ ਜਾਂ ਦੁਸ਼ਮਣ ਦਾ ਸਾਹਮਣਾ ਕਰਦਾ ਹੈ।ਮਨੁੱਖ ਦਾ ਜੀਵਨ ਵਿਚਾਰਾਂ ਦੀ ਚੋਣ ਦੀ ਖੇਡ ਹੈ। ਇਸ ਖੇਡ ਵਿਚ ਮਨੁੱਖ ਨੇ ਇਹ ਪਛਾਣਨਾ ਹੁੰਦਾ ਹੈ ਕਿ ਕਿਹੜਾ ਵਿਚਾਰ ਉਸ ਦਾ ਦੁਸ਼ਮਣ ਹੈ ਅਤੇ ਕਿਹੜਾ ਉਸ ਦਾ ਦੋਸਤ। ਫਿਰ ਮਨੁੱਖ ਨੇ ਆਪਣਾ ਦੋਸਤ ਚੁਣਨਾ ਹੁੰਦਾ ਹੈ।ਇਸ ਖੇਡ ਦਾ ਮੂਲ ਮੰਤਰ ਇਹੀ ਹੈ ਕਿ ਮਨੁੱਖ ਜਦੋਂ ਲਗਾਤਾਰ ਦੁਸ਼ਮਣ ਚੁਣਦਾ ਹੈ ਤਾਂ ਉਸ ਨੂੰ ਇਸ ਦੀ ਆਦਤ ਪੈ ਜਾਂਦੀ ਹੈ।ਜਦੋਂ ਵੀ ਮਨੁੱਖ ਕੋਈ ਗਲਤੀ ਕਰਦਾ ਹੈ ਅਤੇ ਕੁਝ ਦੁਸ਼ਮਣ ਚੁਣ ਲੈਂਦਾ ਹੈ ਤਾਂ ਉਹ ਦੁਸ਼ਮਣ ਮਨੁੱਖ ਨੂੰ ਭੁਲੇਖਿਆਂ ਵਿਚ ਪਾ ਦਿੰਦੇ ਹਨ ਅਤੇ ਫਿਰ ਉਸ ਦਾ ਖੁਦ 'ਤੇ ਕਾਬੂ ਨਹੀਂ ਰਹਿੰਦਾ। ਫਿਰ ਉਹ ਲਗਾਤਾਰ ਆਪਣੇ ਦੁਸ਼ਮਣ ਚੁਣਦਾ ਰਹਿੰਦਾ ਹੈ।
♦ ਦੰਦਾਂ 'ਚ ਕੀੜਾ ਲੱਗਣ 'ਤੇ ਰਾਤ ਨੂੰ ਸੌਣ ਸਮੇਂ ਦੰਦਾਂ 'ਚ ਹਿੰਗ ਦਬਾ ਕੇ ਰੱਖਣ ਨਾਲ ਕੀੜੇ ਆਪਣੇ-ਆਪ ਨਿਕਲ ਜਾਣਗੇ।♦ ਕੰਡਾ ਚੁੱਭੇ ਤਾਂ ਉਸ ਥਾਂ 'ਤੇ ਹਿੰਗ ਦਾ ਘੋਲ ਭਰ ਦਿਓ। ਇਸ ਨਾਲ ਦਰਦ ਵੀ ਦੂਰ ਹੋਵੇਗਾ ਅਤੇ ਕੰਡਾ ਆਪਣੇ-ਆਪ ਨਿਕਲ ਜਾਏਗਾ।♦ ਦੱਦਰ ਅਤੇ ਖਾਰਸ਼ ਵਰਗੇ ਚਮੜੀ ਸੰਬੰਧੀ ਰੋਗਾਂ 'ਚ ਹਿੰਗ ਬਹੁਤ ਫਾਇਦੇਮੰਦ ਹੈ। ਚਮੜੀ ਰੋਗ ਹੋਣ 'ਤੇ ਹਿੰਗ ਨੂੰ ਪਾਣੀ 'ਚ ਘੋਲ ਕੇ ਲਗਾਉਣ ਨਾਲ ਫਾਇਦਾ ਮਿਲਦਾ ਹੈ।♦ ਬਵਾਸੀਰ ਦੀ ਸਮੱਸਿਆ 'ਚ ਹਿੰਗ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਬਵਾਸੀਰ ਹੋਣ 'ਤੇ ਹਿੰਗ ਦਾ ਲੇਪ ਲਗਾਉਣ ਨਾਲ ਬਵਾਸੀਰ ਤੋਂ ਅਰਾਮ ਮਿਲਦਾ ਹੈ।♦ ਕਬਜ਼ ਹੋਣ 'ਤੇ ਹਿੰਗ ਦੇ ਚੂਰਨ 'ਚ ਥੋੜ੍ਹਾ ਜਿਹਾ ਮਿੱਠਾ ਸੋਡਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਰਿਲਾਂ ਲਓ। ਇਸ ਨਾਲ ਪੇਟ ਸਾਫ ਹੋ ਜਾਏਗਾ।
ਆਂਵਲਾ ਕਿਉਂਕਿ ਇਹ ਵਿਟਾਮਿਨ ਸੀ ਭਰਪੂਰ ਹੁੰਦਾ ਹੈ। ਇਸ ਲਈ ਇਸ ਦੇ ਸੇਵਨ ਨਾਲ ਸਰੀਰ 'ਚ ਕੋਲੈਸਟ੍ਰਾਲ ਘਟਦਾ ਹੈ ਅਤੇ ਐਂਟੀ-ਆਕਸੀਡੈਂਟ ਦੀ ਮਾਤਰਾ ਵਧਦੀ ਹੈ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।ਹਲਦੀਹਲਦੀ ਦੇ ਔਸ਼ਧੀ ਗੁਣਾਂ ਤੋਂ ਸਾਰੇ ਵਾਕਫ ਹਨ ਪਰ ਦਿਲ ਸੰਬੰਧੀ ਇਸ ਦੇ ਗੁਣ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਹਲਦੀ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਇਸ ਲਈ ਇਹ ਦਿਲ ਲਈ ਬੇਹੱਦ ਫਾਇਦੇਮੰਦ ਹੈ।ਲਸਣਲਸਣ 'ਚ ਕਿਉਂਕਿ ਸਰੀਰ 'ਚ ਗਰਮੀ ਪੈਦਾ ਕਰਨ ਦੇ ਗੁਣ ਹੁੰਦੇ ਹਨ, ਜੋ ਖੂਨ 'ਚ ਗਰਮਾਹਟ ਲਿਆਉਂਦੇ ਹਨ। ਇਸ ਲਈ ਦਿਲ ਨੂੰ ਸਹੀ ਖੂਨ ਮਿਲੇਗਾ ਤਾਂ ਇਸ ਸੰਬੰਧੀ ਸਮੱਸਿਆਵਾਂ ਆਪਣੇ-ਆਪ ਘੱਟ ਜਾਂਦੀਆਂ ਹਨ।
ਗਲੇ ਦੀ ਖਾਰਸ਼ 'ਚ ਲਾਭਦਾਇਕਇਮਲੀ ਦੀਆਂ ਪੱਤੀਆਂ ਨੂੰ ਪੀਸ ਕੇ ਇਨ੍ਹਾਂ ਦਾ ਰਸ ਤਿਆਰ ਕਰ ਲਓ। ਇਸ ਰਸ ਨਾਲ ਜੇਕਰ ਕੁਰਲੀ ਕੀਤੀ ਜਾਵੇ ਤਾਂ ਗਲੇ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ। ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਨਾਲ ਵੀ ਜੇਕਰ ਕੁਰਲੀ ਕੀਤੀ ਜਾਵੇ ਤਾਂ ਅਰਾਮ ਮਿਲਦਾ ਹੈ।ਦਸਤ 'ਚ ਅਰਾਮਜੇਕਰ ਤੁਸੀਂ ਪੇਟ ਦਰਦ ਜਾਂ ਦਸਤ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਮਲੀ ਇਸ ਦਾ ਹੱਲ ਕਰ ਸਕਦੀ ਹੈ। ਇਮਲੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਲਓ। ਇਸ ਦੇ 3 ਗ੍ਰਾਮ ਚੂਰਨ ਨੂੰ ਕੋਸੇ ਪਾਣੀ ਨਾਲ ਖਾਣ 'ਤੇ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।ਜ਼ਖਮ ਸੁਕਾਉਂਦੀ ਹੈਪਾਤਾਲਕੋਟ ਦੇ ਆਦੀਵਾਸੀ ਇਮਲੀ ਦੀਆਂ ਪੱਤੀਆਂ ਦਾ ਰਸ ਆਪਣੇ ਜ਼ਖਮਾਂ 'ਤੇ ਲਗਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਰਸ ਜ਼ਖਮ ਨੂੰ ਛੇਤੀ ਸੁਕਾਉਂਦਾ ਹੈ।
ਸਰ੍ਹੋਂ ਦਾ ਤੇਲ ਨਾ ਸਿਰਫ ਖਾਣਾ ਬਣਾਉਣ ਦੇ ਕੰਮ ਆਉਂਦਾ ਹੈ ਸਗੋਂ ਇਸ ਦੀ ਵਰਤੋਂ ਕਈ ਪ੍ਰਕਿਰਿਆਵਾਂ 'ਚ ਵੀ ਕੀਤੀ ਜਾਂਦੀ ਹੈ। ਸਰ੍ਹੋਂ ਦੇ ਤੇਲ 'ਚ ਵਿਟਾਮਿਨ ਈ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ 'ਚ ਕੈਲਸ਼ੀਅਮ ਅਤੇ ਕੁਦਰਤੀ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ►ਸਰ੍ਹੋਂ ਦੇ ਤੇਲ ਦੀ ਵਰਤੋਂ ਮਾਲਿਸ਼ ਲਈ ਕੀਤੀ ਜਾਂਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਖੂਨ ਸੰਚਾਰ, ਮਾਸਪੇਸ਼ੀਆਂ ਨੂੰ ਤਾਕਤਵਾਰ ਬਣਾਉਣ ਅਤੇ ਚਮੜੀ ਲਈ ਫਾਇਦੇਮੰਦ ਹੁੰਦਾ ਹੈ।