ਸਾਰੇ ਖੁਸ਼ੀ ਆਜ਼ਾਦੀ ਦੀ ਮਾਣਦੇ ਸੀ,
ਹੰਝੂ ਖੂਨ ਦੇ ਮੇਰਾ ਪੰਜਾਬ ਰੋਇਆ.
ਛੇਵਾਂ ਲਹੂ ਦਾ ਸੀ ਦਰਿਆ ਵਗਿਆ,
ਵੱਖ ਰਾਵੀ ਤੋਂ ਜਦੋਂ ਝਨਾਬ ਹੋਇਆ.
ਲੱਖਾਂ ਲੋਕ ਸੀ ਸਦਾ ਦੀ ਨੀਂਦ ਸੌਂ ਗਏ,
ਪੂਰਾ ਕਿਸੇ ਦਾ ਵੀ ਨਾ ਖੁਆਬ ਹੋਇਆ.
ਵਾਰਸ ਉਹਨਾਂ ਦੇ ਅੱਜ ਗੁਲਾਮ 'ਸੁੱਖੀ'
ਜਿਹਨਾਂ ਕਰਕੇ ਸੀ ਦੇਸ਼ ਆਜ਼ਾਦ ਹੋਇਆ.
• ਅਮਰਜੀਤ ਕੌਰ ਅਮਰ •ਉੱਡ ਗਈ ਸਾਂਝ ਮੁਹੱਬਤ ਕਿਧਰੇ |ਦਿਸਦੀ ਨਾ ਉਹ ਚਾਹਤ ਕਿਧਰੇ |ਇਕ ਚਿਹਰੇ 'ਤੇ ਸੌ ਸੌ ਚਿਹਰੇ,ਭੁੱਲੇ ਰੱਖ ਸ਼ਨਾਖ਼ਤ ਕਿਧਰੇ |ਹਰ ਸ਼ੈਅ ਪੈਸੇ ਨਾਲ ਮਿਲੇ ਪਰ,ਮਿਲਦੀ ਨਹੀਂ ਸ਼ਰਾਫ਼ਤ ਕਿਧਰੇ |ਹੋਇਆ ਹੈ ਸੰਜੀਦਾ ਬਚਪਨ,ਨਾ ਕੋਈ ਕਰੇ ਸ਼ਰਾਫਤ ਕਿਧਰੇ |ਛੱਜ, ਅਟੇਰਨ, ਖੂਹ ਤੇ ਚਰਖੇ,ਰੁਲਦੀ ਫਿਰੇ ਵਿਰਾਸਤ ਕਿਧਰੇ |ਜਾਂ ਕੰਮ ਹੁੰਦੇ ਨਾਲ ਸਿਫਾਰਸ਼,ਤੇ ਨੋਟਾਂ ਦੀ ਤਾਕਤ ਕਿਧਰੇ |ਕੈਸਾ ਦੌਰ ਤਰੱਕੀ ਆਇਆ,ਖੋ ਗਈ 'ਅਮਰ' ਲਿਆਕਤ ਕਿਧਰੇ |
• ਡਾ: ਸੁਰਿੰਦਰਪਾਲ ਚਾਵਲਾ •
ਰਾਤ ਨਗਮਾ ਪਿਆਰ ਦਾ ਹੈ ਗਾ ਰਹੀ,
ਯਾਦ ਵਿਛੜੇ ਯਾਰ ਦੀ ਹੈ ਆ ਰਹੀ |
ਆਸਮਾਂ ਤੋਂ ਬਰਸੇ ਭਾਵੇਂ ਨਿਤ ਘਟਾ,
ਪਿਆਸ ਮੇਰੀ ਹੋਰ ਵਧਦੀ ਜਾ ਰਹੀ |
ਕੀ ਕਰੋਗੇ ਦੌਲਤਾਂ ਦੇ ਇਹ ਅੰਬਾਰ,
ਘਰ ਦੀ ਇੱਜ਼ਤ ਆਬਰੂ ਜੇ ਨਾ ਰਹੀ |
ਚੋਰ, ਡਾਕੂ, ਰਾਹਜ਼ਨਾਂ ਤੋਂ ਨਾ ਡਰੋ,
ਵਾੜ ਹੀ ਹੁਣ ਖੇਤ ਨੂੰ ਹੈ ਖਾ ਰਹੀ |
ਕਰ ਰਹੀ ਹੈ ਪੌਣ ਅੱਜ ਅਠਖੇਲੀਆਂ,
ਲੈ ਸੁਨੇਹਾ ਯਾਰ ਦਾ ਹੈ ਆ ਰਹੀ |
ਰਾਤ ਹੋਇਆ ਫੇਰ ਕੋਈ ਹਾਦਸਾ,
ਅੱਖਾਂ ਦੇ ਵਿਚ ਨੀਂਦ ਰੜਕੀ ਜਾ ਰਹੀ |
ਮਹਿਕੀ ਮਹਿਕੀ ਹੈ ਫ਼ਿਜ਼ਾ ਇਹ ਕਿਸ ਲਈ,
ਯਾਰ ਮੇਰੇ ਨਾਲ ਖਹਿਕੇ ਆ ਰਹੀ |
-ਚਾਵਲਾ ਕਲੀਨਿਕ ਕਾਲਜ ਰੋਡ ਜਗਰਾਓਾ | ਮੋਬਾਈਲ : 98155-19333
ਕਾਵਿ-ਮਹਿਫ਼ਲ
• ਡਾ: ਸਾਥੀ ਲੁਧਿਆਣਵੀ-ਲੰਦਨ • ਆਦਮੀ ਤੋਂ ਆਦਮੀ ਕਿੰਨਾ ਡਰੇ | ਹੌਲੀ ਹੌਲੀ ਸਹਿਮ ਕੇ ਅੰਦਰ ਮਰੇ | ਕਿੰਨੇ ਬੰਦੇ ਕਿਉਂ ਮਰੇ ਕਿੱਥੇ ਮਰੇ, ਰੋਜ਼ ਹੁੰਦੇ ਰੇਡੀਓ 'ਤੇ ਤਬਸਰੇ | ਚੋਰੀਆਂ, ਡਾਕੇ, ਕਤਲ ਤੇ ਖ਼ੁਦਕੁਸ਼ੀ, ਇਨ੍ਹਾਂ ਨਾਲ ਅਖ਼ਬਾਰ ਦੇ ਪੰਨੇ ਭਰੇ | ਜਜ਼ਬਿਆਂ 'ਚੋਂ ਤਪਸ਼ ਹੁਣ ਕਿਧਰ ਗਈ, ਪਿਆਰ ਭਿੱਜੇ ਬੋਲ ਕਿਉਂ ਅੱਜਕਲ੍ਹ ਠਰੇ | ਅੱਜਕਲ੍ਹ ਹਰ ਗੱਲ ਹੁੰਦੀ ਤੋਲ ਕੇ, ਹਰ ਕੋਈ ਹੈ ਪਰਖਦਾ ਖੋਟੇ ਖਰੇ | ਬਿਨ ਸ਼ਰਤ ਹਮਸਾਇਆ ਵੀ ਹੁਣ ਨਾ ਕਦੇ, ਪਿਆਰ ਦੀ ਚੁਟਕੀ ਵੀ ਤਲੀਆਂ 'ਤੇ ਧਰੇ | ਅੱਜ ਕੱਲ੍ਹ ਇੰਗਲੈਂਡ ਨਹੀਂ ਪਹਿਲਾਂ ਜਿਹਾ, ਪੁਲਾਂ ਹੇਠਾਂ ਪਏ ਲੋਕੀਂ ਬੇਘਰੇ | ਇਸ ਤਰ੍ਹਾਂ ਤਨਹਾ ਸ਼ਹਿਰ ਦੇ ਲੋਕ ਕੁਝ ਪੁਲਸ ਨੂੰ ਲੱਭਦੇ ਘਰਾਂ ਦੇ ਵਿਚ ਮਰੇ | ਗਗਨ ਵਿਚ ਧੰੂਆਂ ਹੈ ਅੱਜਕਲ੍ਹ ਇਸ ਕਦਰ, ਪਰ ਹੁੰਦਿਆਂ ਵੀ ਪਰਿੰਦੇ ਬੇਪਰੇ | ਕੱਟ ਦਿਆਂਗੇ ਅਗ਼ਰ ਆਪਾਂ ਬਿਰਖ਼ ਸਭ, ਛਾਂ ਨਹੀਂ ਹੋਣੀ ਤੇ ਨਾ ਪੱਤੇ ਹਰੇ | ਇਸ ਨਗਰ ਵਿਚ ਦੋਸਤ 'ਸਾਥੀ' ਬਹੁਤ ਹਨ, ਅਸਾਂ ਨਾ ਰਹਿਣਾ ਇਨ੍ਹਾਂ ਤੋਂ ਹੁਣ ਪਰੇ | -drsathi410gmail.com
ਪੈਣਗੀਆਂ ਹੁਣ ਪੀਂਘਾਂ ਕਿੱਥੇ, ਕਿੰਜ ਵੱਜੂ ਕਿਲਕਾਰੀ | ਵੱਡੇ-ਵੱਡੇ ਮਾਲ-ਪਲਾਜ਼ੇ, ਖਾ ਗਏ ਧਰਤੀ ਸਾਰੀ |ਮੰਨਿਆ ਤੇਰਾ ਤਖ਼ਤ ਹੈ ਉੱਚਾ, ਉੱਚੀ ਤਿਰੀ ਸੁਆਰੀ | ਮਨ ਦੇ ਵਿਚ ਪਰ ਮੈਲ ਹੈ ਮਣ-ਮਣ, ਕੀ ਤੇਰੀ ਸਰਦਾਰੀ |ਉੱਡ ਨੀ ਚਿੜੀਏ ਦੂਰ ਕਿਤੇ ਹੁਣ, ਛੱਡ ਚੋਗੇ ਦੀ ਯਾਰੀ | ਨੇੜੇ-ਤੇੜੇ ਬੈਠਾ ਕਿਧਰੇ, ਲੈ ਕੇ ਜਾਲ ਸ਼ਿਕਾਰੀ |ਕਦੇ ਕਦੇ ਮੈਂ ਜਦ ਪਿਤਰਾਂ ਦਾ, ਕਿੱਸਾ ਛੇੜ ਹਾਂ ਬਹਿੰਦਾ | ਬੱਚੇ ਆਖਣ ਛੱਡੋ ਪਾਪਾ, ਕੀ ਮੋਇਆਂਦੀ ਯਾਰੀ |ਦਰਦ ਲੁਕਾ ਲੈ, ਹੰਝ ਛੁਪਾ ਲੈ, ਚੰਗਾ ਰਹੇਂਗਾ 'ਲੋਚੀ' | ਰੋਂਦਿਆਂ ਨੂੰ ਇਹ ਦੇਖ-ਦੇਖਕੇ, ਹੱਸੇ ਦੁਨੀਆਸਾਰੀ |
ਨਾਨਕ ਨਾਲ ਆੜੀ ਟੂ .........????ਕਈ ਵਾਰ ਬੜਾ ਉਦਾਸ ਹੋ ਜਾਂਦਾ ਹਾਂਮੇਰੇ ਨਾਨਕਾ ਤੂੰ ਮੇਰਾ ਪੱਕਾ ਆੜੀ ਸੀ ਮੇਰਾ ਬਾਪੂ ਕਹੰਦਾ ਸੀ ਪਰ ਅੱਜ ਤੇਰੀ ਤਕੜੀ ਮਲਿਕ ਭਾਗੋ ਕੋਲ ਹੈ ਜਿਥੇ ਸਾਡੇ ਲਈ ਤੇਰਾਂ ਤੇਰਾਂ ਵਾਲੀਆਂ ਗੱਲਾਂ ਨਹੀਂ ਨਾ ਤੂੰ ਅੱਜ ਸਾਡੇ ਘਰ ਰੋਟੀ ਖਾਣ ਗੇੜਾ ਮਾਰਦਾ ਹੈ ......???ਤੇਰੇ ਵਾਰਿਸ ਰੋਟੀ ਮਲਿਕ ਭਾਗੋ ਕਿ ਘਰੇ ਖਾਂਦੇ ਨੇ ਤੇ ਬਦਲੇ ਚ ... ਇਲਾਕੇ ਚ ਤੇਰਾ ਨੁਮੋਇੰਦਾ ਬਣ ਜਾਂਦੇ ਨੇ ਤੇ ਸਾਡੀ ਰੁਖੀ ਮਿੱਸੀ ਖੋਣਾ ਤੇਰਾ ਹੁਕਮ ਦੱਸ ਦੇ ਨੇ ਪੰਜਾਂ ਸਾਲਾਂ ਚ ਦੋ ਮਹੀਨੇ ਮੋਦੀਖਾਨਾ ਵੀ ਖੋਲਦੇ ਨੇ ਫਿਰ ਉਸਸੇ ਤੱਕੜੀ ਚ ਤੋਲਦੇ ਨੇ ਦਸ ਦਸ ਕਿੱਲੋ ਜਿਹਦੇ ਬਦਲੇ ਚ ਚਾਰ ਸਾਲ ਦਸ ਮਹੀਨੇ ਅਸੀਂ ਓਹਨਾ ਦਾ ਵਿਆਜ਼ ਉਤਾਰਦੇ ਹਾਂ ..... ਹੁਣ ਤੂੰ ਦੱਸ ਤੇਰੀ ਮੇਰੀ ਆੜੀ ਜੋਹ ਟੂ ਹੋ ਗਈ ਹੈ ਤੇਰੇ ਤਕੜੀ ਵਾਲਿਆਂ ਕਰਕੇ ਤੂੰ ਕਦੋ ਪਾਉਣ ਆਓਉਣਾ ......????ਮੈਨੂ ਦੱਸ ਕਿ ਜਾਵੀ ਮੇਰਿਆ ਆੜੀਆ ਮੈਂ ਤੈਨੂ ਉਡੀਕਾ ਗਾ ਗੱਲਾਂ ਅਜੇ ਹੋਰ ਵੀ ਬਹੁਤ ਨੇ ਓਹ ਫਿਰ ਕਰਾ ਗੇ ਚੰਗਾ ........????ਬਾਕੀ ਤੂੰ ਆਪ ਸਿਆਣਾ ਮੈਥੋ .....????ਤਰਨਦੀਪ ਦਿਓਲ
Door kyon khlo geya....Gal naal laa lai.....
Aakhri ne saah hun taan.... Aapna bana lai......
Maut ton pehlan..... Aa jaa aa ve....... 2
Je nahiyon aunaa...... Maar muka ve......
Tere noor bina.... Balaa kinj jaaniya.....
birhon da sek nit .... mache dil jaaniya......
keeta hijar di agg ne ...... saadke suah ve......2
je nahiyo aunaa.... Maar muka ve......
Dukh bhaari vadaa..... jeehne layeya....
ohnoo main chum chum .... Seene layeya.....
mere marz di oho.... ikko hee dawa e......2
Je nahiyo aunaa..... Maar muka ve......
ਉਸ ਸਫ਼ਰ ਹਾਂ ਅਸੀਂ
ਜਿਸਤੇ ਸੁਪਨੇ ਸ਼ਾਜ ਬਣਦੇ ਨੇ
ਇੱਕ ਨਵੇਂ ਯੁਗ ਦਾ ਅਗਾਜ਼ ਬਣਦੇ ਨੇ
ਤੁਰਦੇ ਹਾਂ ਬੇਸ਼ਕ ਨੰਗੇ ਪੈਰੀਂ
ਉਦੋਂ ਕੰਡੇ ਵੀ ਸ਼ਿਖਰ ਦਾ ਰਾਜ ਬਣਦੇ ਨੇ .....
| ਤਰਨਦੀਪ
ਮੇਰਾ ਵਜੂਦ ...???
ਮੈਂ ਕਈ ਵਾਰ ਤੁਰਦਾ ਹਾਂ
ਆਪਣੇ ਆਪ ਤੋਂ ਆਪਣੇ ਆਪ ਤੱਕ
ਤੇ ਲਭਦਾ ਵਜੂਦ ਨੂੰ
ਹੋਂਦ ਨੂੰ
ਤੇ ਇਸ ਸੰਸਾਰੀ ਵਰਤਾਰੇ ਵਿਚ ਗਵਾਚ ਚੁੱਕੇ
ਪਿੰਡ ਦੀਆਂ ਗਲੀਆਂ ਵਿਚ ਘੁਮਦੇ
ਆਪਣੇ ਆਤੀਤ ਨੂੰ
ਜਿਥੇ ਮੈਨੂ ਆਪਣਾ ਆਤੀਤ
ਤੇ ਆਪਣਾ ਆਪ ਖੋਜਣ ਲਈ
ਕੋਸਿਸਾਂ ਨਹੀਂ ਕਰਨੀਆ ਪੈਂਦੀਆਂ ਸਨ
ਉਦੋਂ ਮੈਂ ਅਜੇ ਗਵਾਚਿਆ ਨਹੀਂ ਸਾਂ
ਤੇ ਮੇਰਾ ਵਜੂਦ ਮੈਂ ਮੇਰੀ ਮਾਂ ਦੀ ਬੁੱਕਲ ਸੀ
ਜਿਥੇ ਮੈਂ ਹਰ ਮੁਸਕਿਲ ਪੈਣ ਤੇ ਪਨਾਹ ਲੈਂਦਾ ਸਾਂ .......?
ਤਰਨਦੀਪ
ਆਓ ਸਾਰੇ ਰਲ ਸੁਨੇਹਾ ਦੇਈਏ ਨਾਨਕੀ ਦੇ ਵੀਰ ਨੂੰ
ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਨੂੰ
ਕਿ ਤੇਰੀ ਕੌਮ ਅੱਜ ਰਲ ਗਈ ਨਾਲ ਹੋਰਾਂ ਦੇ
ਆਓ ਦੱਸੀਏ ਬਾਬੇ ਨਾਨਕ ਨੂੰ ਕਿ ਤੇਰੀ ਤੱਕੜੀ ਨੂੰ ਹੱਥ ਪਾ ਲਿਆ ਚੋਰਾਂ ਨੇ
ਤੇਰੀ ਨਗਰੀ ਵਿੱਚ ਅੱਜ ਤੇਰੇ ਲੋਕਾਂ ਲਈ ਇਨਸਾਫ਼ ਨਹੀਂ
ਵੋਟਾਂ ਵੇਲੇ ਹੁੰਦੇ ਵਾਦੇ ਪਿੱਛੋਂ ਪੁੱਛਦਾ ਕੋਈ ਬਾਤ ਨਹੀਂ
'ਸਾਡੀ ਸਿੱਖੀ ਸਾਡਾ ਪੰਥ' ਕਹਿ ਲਗਵਾਉਂਦੇ ਤੱਕੜੀ ਉੱਤੇ ਮੋਹਰਾਂ ਨੇ
ਸਨ 47 ਕਦੇ 84 ਖਿਲਵਾੜ ਹੋਇਆ ਤੇਰੇ ਲੋਕਾਂ ਦਾ
ਹਰ ਗਲੀ ਮੋੜ ਤੇ ਖੂਨ ਵਹਾ ਕੇ ਢਿੱਡ ਨਹੀਂ ਭਰਿਆ ਜੋਕਾਂ ਦਾ
ਕਈ ਤੜਫ਼ਾਏ ਕਈ ਕੁਰਲਾਏ ਪਰ ਕਿਸੇ ਨਾ ਸੁਣੀਆਂ ਸ਼ੋਰਾਂ ਨੇ
ਦਸਾਂ ਨੌਹਾਂ ਦੀ ਕਿਰਤ ਭੁਲਾਤੀ ਪੰਥ ਦੇ ਜੱਥੇਦਾਰਾਂ ਨੇ
ਗੁਰੂ ਘਰਾਂ ਦੀਆਂ ਤੋੜ ਗੋਲਕਾਂ ਥੱਲੇ ਕੀਮਤੀ ਕਾਰਾਂ ਨੇ
'ਪਰਿਵਾਰ ਵਾਰਣਾ ਪਰਿਵਾਰ ਪਾਲਣਾ' ਸਭ ਫ਼ਰਕ ਸਮਝਾਇਆ ਗਿੱਪੀ ਹੋਰਾਂ ਨੇ
13-13 ਤੋਲਣ ਵਾਲੇ ਵੱਟੇ ਅਸੀਂ ਗਵਾ ਲਏ ਨੇ
ਤੇਰੇ ਇੱਕ ਓਕਾਰ ਨੂੰ ਲੈ ਕੇ ਵੱਖਰੇ ਧਰਮ ਚਲਾ ਨੇ
ਤੇਜੀ ਵਰਗਿਆਂ ਦੀਆਂ ਸੱਚ ਦੇ ਰਾਹ ਤੋਂ ਭਟਕੀਆਂ ਅੱਜ ਕੱਲ ਤੋਰਾਂ ਨੇ
:Tejinder Singh Marahar (TEZY)
The world is my oyster
and the pearl is you
the water in the sea is the strength of the Love for you
the deepness of the sea is the depth of my Love for you
the amount of the price of the pearl is beyond the amount I have for you
Written By: Mandy Nijjar
ਹੇ ਪ੍ਰਮਾਤਮਾਂ,ਸਭ ਦੇ ਦਿਲ ʼਚ ਪ੍ਰੇਮ ਜਗਾਉਗਦੀ ਜਹਿਰ ਮਿਟਾ ਦੇਸਭ ਦੀਆਂ ਝੋਲੀਆਂ ਖੁਸ਼ੀਆਂ ਭਰਦੇਸਭ ਨੂੰ ਬੁਰਾਈਆਂ ਤੋਂ ਬਚਾਦੇਹੇ ਪ੍ਰਮਾਤਮਾਂ,ਸੰਸਾਰ ʼਚ ਸ਼ਾਂਤੀ ਵਰਤਾਇਸ ਜਗ ਨੂੰ ਸਵਰਗ ਬਣਾਹਰ ਕੋਈ ਸਮਝੇ ਭੈਣ ਭਰਾਹਰ ਕੋਈ ਮਿਲਕੇ ਕਰੇ ਨਿਰਬਾਹਹੇ ਪ੍ਰਮਾਤਮਾਂ,ਸਭ ਤੇ ਮੇਹਰ ਅਪਣੀ ਬਰਸਾਸਭ ਨੂੰ ਅਪਣਾ ਰੂਪ ਬਣਾਸਭ ਦੇ ਸੁੱਖਾਂ ਨੂੰ ਵਧਾਸਭ ʼਤੇ ਤੇਰਾ ਨੂਰ ਚਮਕੇਹੇ ਪ੍ਰਮਾਤਮਾਂ,ਸਭ ਨੂੰ ਨੇਕ ਇਨਸਾਨ ਬਣਾਸਭ ਨੂੰ ਨੇਕ ਇਨਸਾਨ ਬਣਾ
ਸਾਰੀ ਫਿਜ਼ਾ ਉਦਾਸ ਹੋ ਗਈ, ਜਦੋਂ ਜਨਮ ਮੇਰਾ ਸੀ ਹੋਇਆ,ਖੰਭ ਲਾ ਕੇ ਖੁਸ਼ੀਆਂ ਉਡ ਗਈਆਂ, ਦਾਦੀ ਕਹੇ ਹਨੇਰਾ ਹੋਇਆ।ਲਾਡਾਂ ਪਾਲੇ ਪੁੱਤ ਮੇਰੇ *ਤੇ, ਜ਼ੁਲਮ ਹੈ ਇਹ ਵਡੇਰਾ ਹੋਇਆ,ਸੱਧਰਾਂ ਉੱਤੇ ਪਾਣੀ ਫਿਰਿਆ, ਗਜ਼ਬ ਇਹ ਕੀ ਤੇਰਾ ਹੋਇਆ<ਜਦ ਇਹ ਬੋਲ ਮਾਸੂਮ ਜਿਹੀ, ਮੇਰੀ ਜਿੰਦ ਦੇ ਕੰਨੀਂ ਵੱਜੇ,ਸੁਰਤ ਮੇਰੀ ਬੇਸੁਰਤ ਹੋਈ, ਸੋਚ ਨੂੰ ਜਿੰਦਰੇ ਲੱਗੇ।ਹਾਰੇ ਹੋਏ ਜੁਆਰੀਏ ਵਰਗੀ, ਅੰਮਡ਼ੀ ਦੀ ਸੀ ਹਾਲਤ ਹੋਈ,ਹੋਂਦ ਮੇਰੀ ਨੂੰ ਤੱਕ ਕੇ ਉਸ ਪਲ, ਜ਼ਾਰੋ-ਜ਼ਾਰ ਉਹ ਵੀ ਹੋਈ।ਅੰਮੀਏ ਨੀ ਤੂੰ ਝੁਰ ਨਾ ਐਵੇਂ, ਹੋਵਾਂਗੀ ਜਦ ਮੈਂ ਸਿਆਣੀ,ਰੁਖ਼ ਸਮਾਜ ਦਾ ਮੋਡ਼ ਦਿਆਂਗੀ, ਸਮਾਂ ਭਰੇਗਾ ਮੇਰਾ ਪਾਣੀ।ਸਫਾ ਭਵਿੱਖ ਦਾ ਬਣ ਕੇ ਅੰਮੀ, ਲੀਕ ਸੁਨਹਿਰੀ ਪਾ ਦਵਾਂਗੀ,ਵਿਚ ਉਡਾਰੀ ਲਾ ਆਕਾਸ਼ਾਂ, ਸੂਰਜ-ਚੰਨ ਨੂੰ ਛੂਹ ਲਵਾਂਗੀ।ਪਰ ਇਸ ਸਭ ਕੁਝ ਲਈ ਅੰਮਡ਼ੀ, ਸਾਥ ਤੇਰੇ ਦੀ ਲੋਡ਼ ਹੈ,ਜੀਵਨ ਦਾਤੀ ਜਗਤ ਦੀ ਤੂੰ ਹੈਂ, ਸਮਝ ਨਾ ਤੂੰ ਕਮਜ਼ੋਰ ਹੈ।ਹੱਕ ਇਹ ਸਾਡੇ ਆਪਣੇ, ਲਈਏ ਸਮਾਜ ਤੋਂ ਖੋਹ,ਧੀ ਨੂੰ ਧਨ ਪਰਾਇਆ ਜੋ ਕਹਿੰਦੇ, ਚੁੱਪ ਜਾਣਗੇ ਹੋ।ਜਾਗੋ ਸਮਾਜ ਦੇ ਪਹਿਰੇਦਾਰੋ, ਸਮੇਂ ਦੀ ਨਬਜ਼ ਪਹਿਚਾਣੋ,ਧੀਆਂ ਬਿਨਾਂ ਹੈ ਜੱਗ ਅਧੂਰਾ, ਇਸ ਕੌਡ਼ੇ ਸੱਚ ਨੂੰ ਜਾਣੋ।ਅਧਿਕਾਰ ਬਰਾਬਰ ਦੇ ਕੇ ਇਸ ਨੂੰ, ਇਕ ਵਾਰੀ ਅਜ਼ਮਾਓ,ਸੰਸਾਰ ਨੂੰ ਰੌਸ਼ਨ ਕਰ ਦੇਵੇਗੀ, ਥੋਡ਼੍ਹੀ ਜਿਹੀ ਚਿਣਗ ਦਿਖਾਓ।
ਰਾਜ ਕੌਰ ਨਹੀ ਰੁੱਕ ਸਕਾਂਗਾ ਮੈਂ ਇਕ ਪਾਲ ਵੀ ਇਥੇ ਟੇਡੀਆਂ ਨਜ਼ਰਾਂ ਨੇ ਤਿਖੀਆਂ ਤਲਵਾਰਾਂ ਚੋਂਦੇ ਜ਼ੁਬਾਨ ʼਚੋ ਜ਼ਹਿਰ ਦੇ ਤੁੱਪਕੇ ਇਥੇ ਕਿਓ ਆਇਆਂ ਆਪੇ ਨੂੰ ਕੋਸਾਂ ਕਦੋ ਦੀ ਇਥੇ ਮਨੁਖਤਾ ਮਰੀ ਏਧਰਮ ਦੇ ਸਰੋਵਰ ʼਚ ਜ਼ਹਿਰ ਵੀ ਭਰੀ ਏਬੰਦੇ ਤਾਂ ਇਹਨਾ ਤੋਂ ਬਣਿਆ ਗਿਆ ਨਾਂ ਭਾਲਣ ਇਹ ਰੱਬ ਨੂੰ ਕਿਥੇ ਤੁਰੇ ਨੇ
ਮੰਦਿਰ ਵੀ ਮੱਲੇ ਮਸੀਤਾ ਵੀ ਮੱਲੀਆਂ ਮੱਲੇ ਇਹਨਾ ਨੇ ਆ ਗੁਰੂਦਵਾਰੇ ਨਾਂ ਪਾਣੀ ਬਚਾਇਆ ਨਾਂ ਹਵਾ ਸਾਫ਼ ਰੱਖੀਨਾਂ ਇਹਨਾ ਨੇ ਆਪਣੀ ਨਜ਼ਰ ਪਾਕ ਰੱਖੀਤੂੰ ਤਾਂ ਆਨੰਦ ਗਹਿਰਾ ਸਮੁੰਦਰ ਮੇਰਾ ਮੰਨ ਨੀ ਮਨਦਾ ਤੇਰਾ ਇਹ ਮੰਦਿਰ ...... -ਰਾਜ ਕੌਰ
ਲੰਡਨ- ਸੱਭਿਆਚਾਰ ਦੀ ਸੇਵਾ ਦੇ ਨਾਂ 'ਤੇ ਪੰਜਾਬੀ ਗਾਇਕ ਪੰਜਾਬ ਦੀਆਂ ਧੀਆਂ ਭੈਣਾਂ ਦੀ ਪਤ ਉਤਾਰਨ ਦੇ ਰਾਹ ਤੁਰੇ ਹੋਏ ਹਨ। ਸਕੂਲਾਂ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਨੌਜ਼ਵਾਨਾਂ ਨੂੰ ਵੈਲੀ ਬਨਾਉਣ ਲਈ ਹਿੰਸਕ ਗੀਤ ਤੇ ਵੀਡੀਓ ਧੜਾਧੜ ਆ ਰਹੇ ਹਨ। ਨਸ਼ਿਆਂ, ਸਕੂਲੀ ਕੁੜੀਆਂ ਅਤੇ ਹਥਿਆਰਾਂ 'ਤੇ ਹੀ ਕੇਂਦਰਿਤ ਹੋ ਚੁੱਕੀ ਪੰਜਾਬੀ ਗਾਇਕੀ ਨੂੰ ਲੀਹ 'ਤੇ ਲਿਆਉਣ ਲਈ ਪ੍ਰਵਾਸੀ ਪੰਜਾਬੀਆਂ ਵੱਲੋਂ ਨਿਵੇਕਲੇ ਅੰਦਾਜ਼ ਵਿੱਚ ਮੁਹਿੰਮ ਵਿੱਢੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇੰਗਲੈਂਡ ਵਸਦੇ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਅਤੇ ਰੇਡੀਓ ਦਿਲ ਆਪਣਾ ਪੰਜਾਬੀ {ਕੈਨੇਡਾ} ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸਿੰਘ ਸੰਧੂ ਦੇ ਉੱਦਮ ਨਾਲ ਪੰਜਾਬੀ ਗਾਇਕੀ ਵਿੱਚ ਆਏ ਨਿਘਾਰ ਬਾਰੇ ਬੇਨਤੀਆਂ ਰੂਪੀ ਵੱਡ ਆਕਾਰੀ ਪੋਸਟਰ ਹੋਂਦ ਵਿੱਚ ਆਇਆ ਹੈ। ਜਿਸ ਰਾਹੀਂ ਪੰਜਾਬ ਦੇ ਮਾਪਿਆਂ, ਨੌਜ਼ਵਾਨਾਂ ਅਤੇ ਸਰਕਾਰੀ ਅਫ਼ਸਰਸ਼ਾਹੀ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਜੇ ਉਹ ਅਜੇ ਵੀ ਨਾ ਜਾਗੇ ਤਾਂ ਇਹ ਸੱਭਿਆਚਾਰ ਦੇ ਅਖੌਤੀ ਵਾਰਸ ਪਰਿਵਾਰਕ ਰਿਸ਼ਤਿਆਂ ਨੂੰ ਵੀ ਪਲੀਤ ਕਰ ਦੇਣਗੇ। ਇਸ ਪੋਸਟਰ ਰਾਹੀਂ ਗਾਇਕਾਂ ਨੂੰ ਮੱਤ ਵੀ ਦਿੱਤੀ ਗਈ ਹੈ ਕਿ ਜੇ ਉਹ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੁੱਠੀਆਂ ਪੱਟੀਆਂ ਪੜ੍ਹਾਉਣ ਵਾਲੀ ਗਾਇਕੀ ਦੇ ਰਾਹ ਤੋਂ ਵਾਪਸ ਨਾ ਮੁੜੇ ਤਾਂ ਉਸ ਦਿਨ ਗੋਡਿਆਂ 'ਚ ਮੂੰਹ ਦੇ ਕੇ ਰੋਂਦਿਆਂ ਨੂੰ ਕੋਈ ਵਿਰਾਉਣ ਵਾਲਾ ਵੀ ਨਹੀਂ ਮਿਲਣਾ, ਜਿਸ ਦਿਨ ਤੁਹਾਡੇ ਵੱਲੋਂ ਹੀ ਲਾਈ ਜਾ ਰਹੀ ਅੱਗ ਤੁਹਾਡੇ ਖੁਦ ਦੇ ਘਰਾਂ ਦੇ ਬੂਹੇ ਟੱਪ ਆਈ। ਬੇਨਤੀਆਂ ਰੂਪੀ ਇਬਾਰਤ ਵਾਲੇ ਇਸ ਪੋਸਟਰ ਦੀਆਂ ਪਹਿਲੀਆਂ 3000 ਕਾਪੀਆਂ ਖੰਨਾ, ਅਹਿਮਦਗੜ੍ਹ, ਲੁਧਿਆਣਾ, ਮੁੱਲਾਪੁਰ, ਮੋਗਾ ਦੇ ਕੁਝ ਹਿੱਸਿਆਂ ਵਿੱਚ ਲਾਈਆਂ ਗਈਆਂ ਸਨ। ਬਾਦ ਵਿੱਚ ਉਕਤ ਪੋਸਟਰ ਇੱਕ ਮੁਹਿੰਮ ਦਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ ਜਿਸਦੇ ਸਿੱਟੇ ਵਜੋਂ ਫੇਸਬੁੱਕ ਗਰੁੱਪ 'ਪੰਜਾਬੀ ਲੋਕ ਤੱਥ' ਦੇ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ 12000 ਕਾਪੀ ਅਤੇ ਨਿਹਾਲ ਸਿੰਘ ਵਾਲਾ ਤਹਿਸੀਲ ਨਾਲ ਸੰਬੰਧਤ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 10000 ਕਾਪੀ ਵੀ ਛਪ ਕੇ ਤਿਆਰ ਹੋ ਰਹੀ ਹੈ। ਪਿੰਡ ਪਿੰਡ ਜਾ ਕੇ ਪੋਸਟਰ ਲਗਾਉਣ ਲਈ ਵੀ ਫੇਸਬੁੱਕ 'ਤੇ ਚੱਲ ਰਹੀ ਇਸ ਮੁਹਿੰਮ ਲਈ ਵਲੰਟੀਅਰ ਵੀਰ ਅੱਗੇ ਆ ਰਹੇ ਹਨ। ਇਸ ਪੋਸਟਰ ਮੁਹਿੰਮ ਲਈ ਪ੍ਰਵਾਸੀ ਵੀਰਾਂ ਵੱਲੋਂ ਮਿਲ ਰਹੇ ਸਹਿਯੋਗ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੋਸਟਰ ਦੇ ਲੇਖਕ ਮਨਦੀਪ ਖੁਰਮੀ ਅਤੇ ਹਰਜੋਤ ਸੰਧੂ ਨੇ ਵਾਰਤਾ ਦੌਰਾਨ ਕਿਹਾ ਕਿ ਜੇ ਅਸੀਂ ਪੰਜਾਬ ਦੀ ਸੱਭਿਆਚਾਰਕ ਆਬੋ-ਹਵਾ ਨੂੰ ਪਲੀਤ ਹੋਣੋ ਬਚਾਉਣਾ ਹੈ ਤਾਂ ਲੋਕਾਂ ਨੂੰ ਜਗਰੂਕ ਕਰਨਾ ਜਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਕੋਈ ਚੰਦਾ ਇਕੱਠਾ ਕਰਨ ਲਈ ਨਹੀਂ ਤੁਰੇ ਸਗੋਂ ਹਰ ਪ੍ਰਵਾਸੀ ਪੰਜਾਬੀ ਨੂੰ ਬੇਨਤੀ ਕਰਦੇ ਹਾਂ ਕਿ ਜੇ ਉਹ ਉਕਤ ਪੋਸਟਰ ਖੁਦ ਛਪਵਾ ਕੇ ਵੀ ਆਪੋ ਆਪਣੇ ਪਿੰਡ ਲਗਵਾ ਦੇਵੇ ਤਾਂ ਇਹ ਵੀ ਆਪਣੀ ਜਨਮਭੂਮੀ ਪ੍ਰਤੀ ਪਿਆਰ ਦਾ ਅਸਲ ਪ੍ਰਗਟਾਵਾ ਹੋਵੇਗਾ। ਉਹਨਾਂ ਕਿਹਾ ਕਿ ਜੇ ਕੋਈ ਵੀ ਵੀਰ ਉਕਤ ਪੋਸਟਰ ਨੂੰ ਛਪਵਾਉਣਾ ਚਾਹੇ ਤਾਂ ਉਹ ਮਨਦੀਪ ਖੁਰਮੀ {Mob. 00447519112312 Emil:- khurmi13deep@yahoo.in } ਜਾਂ ਹਰਜੋਤ ਸੰਧੂ {Mob:- 0031639552600 Email:- hssandhu8@gmail.com } ਨਾਲ ਰਾਬਤਾ ਕਾਇਮ ਕਰਕੇ ਪੋਸਟਰ ਦੀ ਪੀ. ਡੀ. ਐੱਫ. ਫਾਈਲ ਲੈ ਸਕਦੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਸੱਭਿਆਚਾਰਕ ਅੱਤਵਾਦ ਦੀ ਭੱਠੀ ਵਿੱਚ ਝੋਕਣੋਂ ਬਚਾਉਣ ਲਈ ਸਾਥ ਦੇਣ ਤਾਂ ਜੋ ਗਾਇਕੀ ਜਰੀਏ ਗੰਦ ਖਿਲਾਰ ਰਹੇ ਅਨਸਰਾਂ ਨੂੰ ਉਹਨਾਂ ਦੇ ਫ਼ਰਜ਼ਾਂ ਤੋਂ ਜਾਣੂੰ ਕਰਵਾਇਆ ਜਾ ਸਕੇ।
ਮਨਦੀਪ ਖੁਰਮੀ ਹਿੰਮਤਪੁਰਾ ਮੇਰਿਆਂ ਪੈਰਾਂ ਨੂੰ ਮੁੱਦਤਾਂ ਤੋਂ, ਜਿਸ ਮੰਜ਼ਿਲ ਦੀ ਤਲਾਸ਼ ਹੈ। ਸੱਚੇ ਦਿਲੋਂ ਤੁਰਿਆ ਹਾਂ, ਮਿਲ ਜਾਵੇਗੀ, ਇਹ ਮੇਰਾ ਵਿਸ਼ਵਾਸ਼ ਹੈ। ਮੇਰਿਆਂ ਪੈਰਾਂ ਨੂੰ.............। - ਔਖੇ ਰਾਹਾਂ 'ਤੇ ਚਲਦਿਆਂ ਚਲਦਿਆਂ, ਕਈ ਮੀਤ ਬਣੇ ਗਮਖ਼ਾਰ ਬਣੇ। ਜਦ ਹਾਲਾਤਾਂ ਦੇ ਝੱਖੜ ਝੁੱਲੇ, ਵਿਛੋੜੇ ਜਿਉਣ ਦਾ ਆਧਾਰ ਬਣੇ। ਬੀਤੇ ਪਲਾਂ ਨੂੰ ਹਿੱਕ 'ਚ ਸਮੋਇਆ, ਕਿਉਂਕਿ ਹਰ ਪਲ ਹੀ ਖ਼ਾਸ ਹੈ। ਮੇਰਿਆਂ ਪੈਰਾਂ ਨੂੰ.............। - ਜਿੰਨਾ ਓਹਦੇ ਲਈ ਮੈਂ ਤੜਫਦਾਂ, ਓਹਨੂੰ ਵੀ ਤਾਂ ਮੇਰੀ ਖਿੱਚ ਹੋਣੀ। ਓਹ ਵੀ ਤਾਂ ਮੇਰੇ ਲਈ ਬਣੀ ਏ, ਓਹਦੀ ਸੁਤਾ ਵੀ ਮੇਰੇ ਵਿੱਚ ਹੋਣੀ। ਇਹ ਦੂਰੀ ਵੀ ਆਪਣੇ ਆਪ ਵਿੱਚ, ਵੱਖਰਾ ਹੀ ਬਣਵਾਸ ਹੈ। ਮੇਰਿਆਂ ਪੈਰਾਂ ਨੂੰ.............। -ਫਿਰ ਦੁਆ ਕਰਾਂ ਕਿ ਓਹ ਨਾ ਹੀ ਮਿਲੇ, ਜੇ ਮਿਲ ਗਈ ਤਾਂ ਮੈਂ ਰੁਕ ਜਾਵਾਂਗਾ। ਤੜਫ ਵਿੱਚ ਹੀ ਹਾਂ ਹਰਿਆ ਭਰਿਆ, ਤੜਫ ਮੁੱਕੀ ਤਾਂ ਸੁੱਕ ਜਾਵਾਂਗਾ। "ਖੁਰਮੀ" ਇਹ ਮੰਨ ਕੇ ਤੁਰਿਆ ਹੀ ਚੱਲ, ਕਿ ਉਹ ਤਾਂ ਹਰ ਪਲ ਤੇਰੇ ਪਾਸ ਹੈ। ਮੇਰਿਆਂ ਪੈਰਾਂ ਨੂੰ.............।
ਮਿੱਲ ਮਾਲਕ (ਮੈਨੇਜਰ ਦੀ ਨੌਕਰੀ ਦੇ ਉਮੀਦਵਾਰ ਨੂੰ),''''ਅਸੀਂ ਤੁਹਾਨੂੰ ਇਸ ਵੇਲੇ 5 ਹਜ਼ਾਰ ਰੁਪਏ ਤਨਖਾਹ ਦੇ ਸਕਦੇ ਹਾਂ। ਇਕ ਸਾਲ ਬਾਅਦ ਤੁਹਾਡੀ ਤਨਖਾਹ 7 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ।''''ਉਮੀਦਵਾਰ,''''ਫਿਰ ਮੈਂ ਇਕ ਸਾਲ ਬਾਅਦ ਆ ਜਾਵਾਂਗਾ।''''
ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ.... ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ.... ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ..... ਕਿਉਂ ਕਿ ਓਹ ਹੁਣ ਵੀ ਓਹਦੇ ਅੰਦਰ ਸਾਹ ਬਣ ਸਮੋਈ ਏ..... ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ..... ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ..... ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ.... ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ..... “ jolly “ ਅਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ.... ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ.....
##___ਉਦੋ ਰੱਬਾ ਇਹ ਬਦਨਸੀਬੀ ਮਾਰ ਜਾਦੀ ਏ__## ##__ਅਮੀਰਾਂ ਨੂੰ ਅਮੀਰੀ ਦਾ ਹੰਕਾਰ ਹੋ ਜਾਦਾ ਏ__## ##__ਗਰੀਬਾਂ ਨੂੰ ਤਾ ਹੋਰ ਵੀ ਗਰੀਬੀ ਮਾਰ ਜਾਦੀ ਏ__##
ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,
ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,
ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,
ਕਿਉਂ ਕੇ ਦੇਣ ਲਈ ਧੋਖਾ ਤਾਂ ਪਿਆਰੇ ਬੜੇ ਨੇ